Tuesday, December 8, 2009

ਲੇਖ --ਅਮਨਦੀਪ ਸਿੰਘ ਕਾਲਕਟ, ਬਰਲਿਨ


ਸੰਤ ਢੱਡਰੀਆਂ ਵਾਲ਼ਿਆਂ ਨੇ ਬੂ-ਪਾਹਰਿਆ ਕਿਉਂ ਕੀਤੀ? -ਅਮਨਦੀਪ ਸਿੰਘ ਕਾਲਕਟ, ਬਰਲਿਨ

2 comments:

  1. ਬੱਬੂ ਮਾਨ ਨੇ ਬਾਬਿਆਂ ਬਾਰੇ ਜੋ ਵੀ ਗੀਤ ਲਿਖਿਆ ਹੈ, ਉਸ ਦੀ ਪਰਸੰਸਾ ਕਰਨੀ ਬਣਦੀ ਹੈ... ਤੇ ਸੁਭਾਵਿਕ ਹੀ ਹਰੇਕ ਜਾਗਦੀ ਆਤਮਾ ਵਾਲਾ ਆਦਮੀ ਇਸ ਬੱਬੂ-ਬਾਬਾ ਭੇੜ ਵਿੱਚ ਬੱਬੂ ਦੀ ਸਾਈਡ ਹੀ ਲਵੇਗਾ... ਪਰ ਮਜ਼ਦੂਰ ਜਮਾਤ ਦੀ ਨੁਮਾਇੰਦਗੀ ਕਰਨ ਵਾਲਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ.. ਉਹਨਾਂ ਨੂੰ ਸਿਰਫ ਇਸੇ ਕਰਕੇ ਜ਼ਜਬਾਤੀ ਵਹਿਣ 'ਚ ਨਹੀਂ ਵਹਿ ਜਾਣਾ ਚਾਹੀਦਾ, ਉਹਨਾਂ ਨੂੰ ਇੱਕ ਸੰਤੁਲਿਤ ਨਜ਼ਰੀਏ ਤੋਂ ਇਸ ਸਾਰੇ ਘਟਨਾ ਚੱਕਰ ਨੂੰ ਦੇਖਣਾ ਚਾਹੀਦਾ ਹੈ.... ਸਿਸਟਮ ਤੋਂ ਸਾਡਾ ਮਤਲਬ ਮੱਧਵਰਗ ਦੀ ਪਰਿਭਾਸ਼ਾ ਨਹੀਂ ਹੋਣੀ ਚਾਹੀਦੀ ਜਿਸ ਅਨੁਸਾਰ ਸਿਸਟਮ ਵੈਸੇ ਤਾਂ ਠੀਕ ਹੈ ਬੱਸ ਭਰਿਸ਼ਟਾਚਾਰ ਜਿਹੀਆਂ ਕੁਝ ਕੁਰੀਤੀਆਂ ਨਹੀਂ ਹੋਣੀਆਂ ਚਾਹੀਦੀਆਂ.. ਸਿਸਟਮ ਤੋਂ ਸਾਡਾ ਮਤਲਬ 'ਪੂੰਜੀਵਾਦੀ ਉਤਪਾਦਨ ਢਾਂਚੇ' ਤੋਂ ਹੋਣਾ ਚਾਹੀਦਾ ਹੈ... ਬੱਬੂ ਤੇ ਬਾਬਾ ਦੋਨੋਂ ਹੀ ਇਸੇ 'ਪੂੰਜੀਵਾਦੀ ਉਤਪਾਦਨ ਢਾਂਚੇ' ਦੇ ਹਿੱਸੇ ਹਨ ਤੇ ਦੋਨੋਂ ਹੀ ਆਪਣੇ ਆਪਣੇ ਤਰੀਕੇ ਨਾਲ ਇਸ ਸਿਸਟਮ ਦੀ ਸੇਵਾ ਕਰ ਰਹੇ ਹਨ.. ਬਾਬਾ ਵਿਰੋਧ ਸਿਰਫ ਬੱਬੂ ਮਾਨ ਤੱਕ ਹੀ ਸੀਮਿਤ ਨਹੀਂ ਹੈ.. ਕੁਝ ਹੋਰ ਸਿੱਖ ਜਥੇਬੰਦੀਆਂ ਵੀ ਇਸ ਦਾ ਕਾਫ਼ੀ ਸਮੇਂ ਤੋਂ ਵਿਰੋਧ ਕਰ ਰਹੀਆਂ ਹਨ... ਬੱਬੂ ਮਾਨ ਜਿਸ ਨਜ਼ਰੀਏ ਤੋਂ ਇਹ ਵਿਰੋਧ ਕਰ ਰਿਹਾ ਹੈ ਉਹ ਇੱਕ ਮੱਧਵਰਗੀ ਵਿਚਾਰਵਾਦੀ ਨਜ਼ਰੀਆ ਹੈ... ਇਸ ਪਿੱਛੇ ਦੋ ਤਰਾਂ ਦੀ ਮਾਨਸਿਕਤਾ ਹੋ ਸਕਦੀ ਹੈ... ਇੱਕ ਮਾਨਸਿਕਤਾ ਹੈ ਜੋ ਬੁਰਜੂਆ ਜਮਹੂਰੀਅਤ ਰੈਡੀਕਲ ਜੋ ਹਰ ਕਿਸਮ ਦੇ ਧਾਰਮਿਕ ਕਰਮਕਾਂਡ ਦਾ ਤੇ ਕੱਟੜਪੰਥੀ ਦਾ ਵਿਰੋਧ ਕਰਦੀ ਹੈ, ਦੂਜੀ ਹੈ ਇੱਕ ਧਾਰਮਿਕ ਮਾਨਸਿਕਤਾ ਜੋ ਆਪਣੇ ਧਰਮ ਨੂੰ ਕੁਛ ਭਟਕਾਵਾਂ ਤੋਂ ਆਜ਼ਾਦ ਕਰਵਾਣਾ ਚਾਹੁੰਦੀ ਹੈ, ਇਹ ਧਾਰਮਿਕ ਪੁਨਰ-ਸਰਜੀਤੀਵਾਦ ਦੀ ਮਾਨਸਿਕਤਾ ਹੈ ਤੇ ਇਹ ਉਨੀ ਜੀ ਕੱਟੜਪੰਥੀ ਹੈ ਜਿੰਨੀ ਕਿ ਉਹ ਜਿਸ ਦਾ ਇਹ ਵਿਰੋਧ ਕਰਦੀ ਦਿਖਦੀ ਹੈ... ਇਕ ਤੀਜੀ ਵੀ ਹੈ ਤਰਕਸ਼ੀਲਾਂ ਵਾਲੀ ਧਾਰਾ ਹੈ... ਇਸ ਬਾਰੇ ਕਿਤੇ ਫਿਰ ਸਹੀ.. ਹੁਣ ਸਾਨੂੰ ਦੇਖਣਾ ਚਾਹੀਦਾ ਹੈ ਕਿ ਬੱਬੂ ਕਿਸ ਦੀ ਤਰਜ਼ਮਾਨੀ ਕਰ ਰਿਹਾ ਹੈ... ਵੈਸੇ ਬੱਬੂ ਦਾ ਤਾਂ ਪਤਾ ਨਹੀਂ ਪਰ ਉਸਦਾ ਗੀਤ ਦੂਸਰੀ ਕਿਸਮ ਨੂੰ ਵੀ ਬਹੁਤ ਪਸੰਦ ਹੈ... ਤੇ ਬੇਰੁਜ਼ਗਾਰ ਮੱਧਵਰਗੀ ਪੀਲ਼ੇ ਚੇਹਰਿਆਂ ਵਾਲੀ ਨੌਜਵਾਨੀ ਫਾਸ਼ੀਵਾਦ ਦਾ ਸਭ ਤੋਂ ਵੱਡਾ ਭਰਤੀ ਖੇਤਰ ਹੁੰਦੀ ਹੈ.. ਤੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਸੇ ਬੱਬੂ ਮਾਨ ਨੇ ਕੁਝ ਦੇਰ ਪਹਿਲਾਂ 'ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ' ਵੀ ਗਾਇਆ ਸੀ..

    ReplyDelete
  2. ਬਾਈ ਜੀ ਪੂਰਾ ਆਰਟੀਕਲ ਲਿਖੋ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਇਹ ਵੀ ਦੱਸੋ ਕਿ ਸਹੀ ਸਿਸਟਮ ਆਖਿਰ ਹੈ ਕਿਹੜਾ....ਸਾਨੂੰ ਤਾਂ ਸਮਝ ਹੀ ਨਹੀਂ ਆਉਂਦਾ ਕਿ ਕਿੱਧਰ ਨੂੰ ਜਾਈਏ, ਜੇ ਕੋਈ ਗੱਲ ਵੀ ਕਰਦਾ ਤਾਂ ਸਿਧਾਂਤਵਾਦੀ ਜਿਹੀ ਸ਼ਬਦਾਵਲੀ ਨਾਲ ਜੋ ਸਾਡੇ ਵਰਗੇ ਸਧਾਰਣ ਬੰਦਿਆਂ ਦੇ ਤਾਂ ਉੱਤੋਂ ਦੀ ਹੀ ਲੰਘ ਜਾਂਦੀ ਆ....ਇੰਤਜ਼ਾਰ ਕਰਾਂਗੇ ਤੁਹਾਡੇ ਆਰਟੀਕਲ ਦਾ....
    -ਗੁਰਨੈਬ ਬਰਾੜ

    ReplyDelete